Connect with us

National

ਤਾਮਿਲਨਾਡੂ ‘ਚ ਟੂਰਿਸਟ ਬੱਸ 100 ਫੁੱਟ ਡੂੰਘੀ ਖੱਡ ‘ਚ ਡਿੱਗੀ,9 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖਮੀ

Published

on

1ਅਕਤੂਬਰ 2023: ਤਾਮਿਲਨਾਡੂ ਦੇ ਨੀਲਗਿਰੀਸ ‘ਚ ਕੂਨੂਰ ਨੇੜੇ ਸ਼ਨੀਵਾਰ ਸ਼ਾਮ ਨੂੰ ਟੂਰਿਸਟ ਬੱਸ 100 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਪੁਲਸ ਅਤੇ ਸਥਾਨਕ ਲੋਕ ਰਾਤ ਤੋਂ ਬਚਾਅ ‘ਚ ਲੱਗੇ ਹੋਏ ਹਨ। ਸਾਰੇ ਜ਼ਖਮੀਆਂ ਨੂੰ ਕੂਨੂਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ।

ਪੁਲਸ ਮੁਤਾਬਕ ਬੱਸ ‘ਚ 60 ਯਾਤਰੀ ਸਵਾਰ ਸਨ। ਬੱਸ ਊਟੀ ਤੋਂ ਮੇਟੂਪਲਯਾਮ ਜਾ ਰਹੀ ਸੀ। ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 1 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।