Connect with us

Uncategorized

ਨਿਮਰਤ ਦੀ ਨਵੀਂ ਫ਼ਿਲਮ,‘ਮਹਾਰਾਣੀ ਜਿੰਦ ਕੌਰ’

Published

on

8ਅਕਤੂਬਰ 2023: ਨਿਮਰਤ ਖਹਿਰਾ ਇੱਕ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਰਹੀ ਹੈ । ਹੁਣ ਅਦਾਕਾਰਾ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਨਿਮਰਤ ਖਹਿਰਾ ਹੁਣ ਮਹਾਰਾਣੀ ਦੇ ਕਿਰਦਾਰ ‘ਚ ਨਜ਼ਰ ਆਏਗੀ । ਇਸ ਫ਼ਿਲਮ ਦਾ ਫ੍ਰਸਟ ਲੁੱਕ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ ।
ਨਿਮਰਤ ਖਹਿਰਾ ‘ਮਹਾਰਾਣੀ ਜਿੰਦ ਕੌਰ’ (MAHARANI JIND KAUR)ਨਾਂਅ ਦੇ ਟਾਈਟਲ ਹੇਠ ਆਉਣ ਵਾਲੀ ਫ਼ਿਲਮ ‘ਚ ਦਿਖਾਈ ਦੇਵੇਗੀ ਅਤੇ ਇਹ ਫ਼ਿਲਮ ਦੋ ਸਾਲਾਂ ‘ਚ ਬਣ ਕੇ ਤਿਆਰ ਹੋਵੇਗੀ ।ਅਦਾਕਾਰਾ ਨੇ ਲਿਖਿਆ ‘ਮਹਾਰਾਣੀ ਜਿੰਦ ਕੌਰ 2025 ‘ਚ ਸਿਨੇਮਾ ਘਰਾਂ ‘ਚ ਆਏਗੀ।

ਨਿਮਰਤ ਨੇ ਕਿਹਾ : “ਇਹ ਰੋਲ ਕਰਨ ਦਾ ਮੇਰਾ ਸੁਫ਼ਨਾ ਸੀ ਅਤੇ ਇਹ ਪ੍ਰੋਜੈਕਟ ਮੇਰੇ ਦਿਲ ਦੇ ਬੇਹੱਦ ਕਰੀਬ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਦਾ ਹਿੱਸਾ ਹਾਂ’। ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅਮਰਜੀਤ ਸਰਾਓਂ ਕਰਨ ਜਾ ਰਹੇ ਹਨ ਅਤੇ ਪ੍ਰੋਡਿਊਸਰ ਹਨ ਹਰਵਿੰਦਰ ਸਿੱਧੂ।”

ਉਸਨੇ ਆਪਣੀ ਪੋਸਟ ਨੂੰ CAPTION ਦਿੰਦੇ ਹੋਏ ਲਿਖਿਆ :
‘ਭਟਕਦੇ ਸਿਰਨਾਵਿਆਂ ਦੀ ਪੁਰਜ਼ੋਰ ਪੀੜ ਨੂੰ ਜੇ ਕਿਸੇ ਹੋਰ ਨਾਮ ਨਾਲ ਬੁਲਾਉਣਾ ਹੋਵੇ ਤਾਂ ਇੱਕੋ ਸੁਨਹਿਰੀ ਨਾਮ ਜ਼ੁਬਾਨ ‘ਤੇ ਆਉਂਦੈ – ਪੰਜਾਬ ਦੀ ਤਵਾਰੀਖ ਦਾ ਸੁੱਚਾ ਮੋਤੀ “ਮਹਾਰਾਣੀ ਜਿੰਦ ਕੌਰ” ਜੋ ਸੈਆਂ ਵਾਰ ਟੁੱਟ ਕੇ ਵੀ ਸਦਾ ਜੁੜੀ ਰਹੀ’ ।”

ਇਸ ਫ਼ਿਲਮ ਨੂੰ ਲੈਕੇ ਨਿਮਰਤ ਨੂੰ ਪੂਰੀ ਪੰਜਾਬੀ ਇੰਡਸਟਰੀ ਵਲੋਂ ਵਧਾਈਆਂ ਮਿਲ ਰਹੀਆਂ ਨੇ

ਉਹ ਇਨ੍ਹੀਂ ਦਿਨੀਂ ਆਪਣੀ ਐਲਬਮ ‘ਮਾਣਮੱਤੀ’ ਨੂੰ ਲੈ ਕੇ ਚਰਚਾ ‘ਚ ਹੈ ।