punjab
ਬੇਰੁਜ਼ਗਾਰ ਅਧਿਆਪਕਾ ਤੇ ਫਿਰ ਖਾਕੀ ਵਰਦੀ ਨੇ ਢਾਹਿਆ ਕਹਿਰ, ਕਈ ਜ਼ਖ਼ਮੀ

ਬੇਰੁਜ਼ਗਾਰ ਈ.ਟੀ.ਟੀ.ਟੈਟ ਪਾਸ ਅਧਿਆਪਕਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਤੋਂ ਰੋਕਦਿਆਂ ਪੁਲਿਸ ਵੱਲੋਂ ਧੱਕਾ ਮੁੱਕੀ ਕਰਕੇ ਧਰਨਾਕਾਰੀਆਂ ਨੂੰ ਬੱਸਾਂ ‘ਚ ਬਿਠਾ ਕੇ ਲੈ ਜਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਮੀਟਿੰਗ ਬੇਨਤੀਜਾ ਰਹਿਣ ਤੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੋਤੀ ਮਹਿਲ ਦੇ ਘਿਰਾਓ ਦਾ ਅੱਜ ਐਲਾਨ ਕੀਤਾ ਗਿਆ ਸੀ। ਇਸ ਸਬੰਧ ‘ਚ ਸੂਬੇ ਭਰ ‘ਚੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅੱਜ ਪਟਿਆਲਾ ਵਿਖੇ ਇਕੱਤਰ ਹੋਏ ਸਨ ਜਿਨ੍ਹਾਂ ਵੱਲੋਂ ਦੁਪਹਿਰ ਨੂੰ ਮੋਤੀ ਮਹਿਲ ਵੱਲ ਰੋਸ ਮਾਰਚ ਕਰਦਿਆਂ ਜਿਵੇਂ ਹੀ ਬੇਰੁਜ਼ਗਾਰ ਵਾਈਪੀਐਸ ਚੌਕ ਵਿਖੇ ਪੁਜੇ ਤਾਂ ਉਥੇ ਵੱਡੀ ਗਿਣਤੀ ‘ਚ ਖੜ੍ਹੀ ਪੁਲਿਸ ਫੋਰਸ ਨੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ‘ਚ ਜਿੱਥੇ ਬੇਰੁਜ਼ਗਾਰਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਬੇਰੁਜ਼ਗਾਰਾ ਦਾ ਕਹਿਣਾ ਹੈ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਉਦੋਂ ਤਕ ਉਹ ਸੰਘਰਸ਼ ਕਰਦੇ ਰਹਿਣਗੇ।