punjab
BREAKING: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਰਜਿੰਦਰ ਸਿੰਘ ਬਸੰਤ ਅੱਜ ਕਾਂਗਰਸ ਦਾ ‘ਹੱਥ’ ਛੱਡ ‘ਆਪ’ ‘ਚ ਹੋਏ ਸ਼ਾਮਿਲ

18AUGUST 2023: ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਭਾਵੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਲਗਾਤਾਰ ਆਪ ‘ਤੇ ਨਿਸ਼ਾਨੇ ਸਾਧਦੇ ਰਹਿੰਦੇ ਹਨ ਪਰ ਓਥੇ ਹੀ ਦੂਜੇ ਪਾਸੇ ਇਸਦਾ ਉਲਟ ਹੈ| ਓਥੇ ਹੀ ਦੱਸ ਦੇਈਏ ਕਿ ਇਨ੍ਹਾਂ ਹੀ ਪਾਰਟੀਆਂ ਦੇ ਪੁਰਾਣੇ ਨੇਤਾ ਲਗਾਤਾਰ ‘ਆਪ’ ਦਾ ਝਾੜੂ ਫੜ੍ਹ ਰਹੇ ਹਨ। ਇਸੇ ਲੜੀ ਤਹਿਤ ਕਾਂਗਰਸ ਸਰਕਾਰ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਰਹੇ ਰਜਿੰਦਰ ਸਿੰਘ ਬਸੰਤ ਵੀ ਅੱਜ ਕਾਂਗਰਸ ਦਾ ‘ਹੱਥ’ ਛੱਡ ਕੇ ‘ਆਪ’ ’ਚ ਸ਼ਾਮਲ ਹੋ ਗਏ।