Connect with us

punjab

ਚੋਣਾਂ ਤੋਂ 15 ਦਿਨ ਪਹਿਲਾਂ ਅਕਾਲੀ ਦਲ ਨੂੰ ਛੱਡ ਬੀਬੀ ਦਲਬੀਰ ਕੌਰ ਨੇ ਫੜਿਆ ‘ਆਪ’ ਦਾ ਪੱਲਾ

Published

on

PUNJAB : ਲੋਕ ਸਭਾ ਚੋਣਾਂ ਤੋਂ ਪਹਿਲਾ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ | ਵੋਟਾਂ ਤੋਂ 15 ਦਿਨ ਪਹਿਲਾ ਬੀਬੀ ਦਲਬੀਰ ਕੌਰ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ|

ਅੰਮਿਤਸਰ ਦੇ ਹਲਕਾ ਕੇਦਰੀ ਅਤੇ ਦੱਖਣੀ ਵਿਚ ਆਮ ਆਦਮੀ ਪਾਰਟੀ ਉਸ ਵੇਲੇ ਹੋਰ ਮਜਬੂਤੀ ਹੁੰਦੀ ਦਿਖਾਈ ਦਿੱਤੀ ਜਦੋ ਅੰਮ੍ਰਿਤਸਰ ਦੇ ਕੇਦਰੀ ਹਲਕੇ ਤੌ ਅਕਾਲੀ ਭਾਜਪਾ ਗਠਜੋੜ ਤੋ ਚੌਣ ਲੜ ਚੁੱਕੀ ਬੀਬੀ ਦਲਬੀਰ ਕੌਰ ਆਪਣੇ ਸਾਥੀਆ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਈ ਇਸ ਮੌਕੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਵਲੋ ਉਹਨਾ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਤੇ ਮੁਬਾਰਕਬਾਦ ਦਿੱਤੀ ਅਤੇ ਅੰਮ੍ਰਿਤਸਰ ਸੀਟ ਲਈ ਕੰਮ ਕਰਨ ਦੀ ਗੱਲ ਆਖੀ|

ਇਸ ਮੌਕੇ ਬੀਬੀ ਦਲਬੀਰ ਕੌਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਹਲਕਾ ਕੇਦਰੀ ਤੋ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਵਜੋ ਚੌਣ ਲੜ ਚੁਕੇ ਹਨ ਅਤੇ ਅਜ ਆਪਣੇ ਸਾਥੀਆ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ ਅਤੇ ਉਹਨਾ ਨੇ ਭਰੋਸਾ ਦਿਵਾਇਆ ਕਿ ਲੋਕ ਸਭਾ ਚੌਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਕਰਕੇ ਜੀਤ ਹਾਸਿਲ ਕਰਵਾਉਣਗੇ ਅਤੇ ਹਲਕੇ ਦਾ ਪੂਰਨ ਵਿਕਾਸ ਹੋਵੇਗਾ ਲੋਕ ਵਿਕਾਸ ਦੇ ਨਾਂ ਤੇ ਆਮ ਆਦਮੀ ਪਾਰਟੀ ਨੂੰ ਵੋਟਾ ਪਾਉਣਗੇ |