Connect with us

punjab

ਸਾਬਕਾ ਕਾਂਗਰਸ ਕੌਂਸਲਰ ਕਤਲ ਮਾਮਲੇ ‘ਚ 4 ਮੁਲਜ਼ਮ ਗ੍ਰਿਫ਼ਤਾਰ

Published

on

roopnagar

ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਚਾਰ ਮੁਲਾਜ਼ਮਾ ਨੂੰ ਰੂਪਨਗਰ ਤੋਂ ਗ੍ਰਿਫ਼ਤਾਰ  ਕੀਤਾ ਹੈ। ਹੱਤਿਆਕਾਂਡ ‘ਚ ਇਸਤੇਮਾਲ ਹੋਈ ਕਾਰ ਵੀ ਬਰਾਮਦ ਕਰ ਲਈ ਗਈ ਹੈ।  ਹਾਲੇ ਪੁਲਿਸ ਨੇ ਅਧਿਕਾਰਤ ਰੂਪ ਤੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਜਲਦ ਇਸ ਬਾਰੇ ਪੁਲਿਸ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਕਾਂਗਰਸ ਦੇ ਸਾਬਕਾ ਕੌਂਸਲਰ ਤੇ ਸਾਬਕਾ ਜ਼ਿਲ੍ਹਾ ਦੇਹਾਤ ਪ੍ਰਧਾਨ ਸੁਖਮੀਤ ਡਿਪਟੀ ਤੇ ਐਤਵਾਰ ਦੁਪਹਿਰ ਬਾਅਦ ਗਾਂਜੀਗੁੱਲਾ ਚੌਕ ‘ਤੇ ਸਵਿਫਟ ‘ਚ ਆਏ ਬਦਮਾਸ਼ਾ ਨੇ ਗੋਲੀਆਂ ਚਲਾ ਦਿੱਤੀਆਂ ਸਨ। ਹਮਲੇ ਦੇ ਸਮੇਂ ਡਿਪਟੀ ਆਪਣੀ ਬੁਲੇਟ ਮੋਟਰ ਸਾਈਕਲ ‘ਤੇ ਕਿਤੇ ਜਾ ਰਹੇ ਸਨ। ਉਨ੍ਹਾਂ ‘ਤੇ ਕਰੀਬ ਇਕ ਦਰਜਨ ਗੋਲੀਆਂ ਮਾਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੁਖਮੀਤ ਡਿਪਟੀ ਨੂੰ ਸੱਤਿਅਮ ਹਸਪਤਾਲ ਲੈ ਕੇ ਗਏ ਸਨ ਪਰ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਗਈ ਸੀ।

Continue Reading
Click to comment

Leave a Reply

Your email address will not be published. Required fields are marked *